ਇਹ Truth for Today World Mission School, Inc. (“Truth for Today”) ਦੀ ਇੱਕ ਵੈਬਸਾਈਟ ਹੈ। ਅਸੀਂ ਤੁਹਾਡੀ ਉਸ ਜਾਣਕਾਰੀ ਦੀ ਸਾਵਧਾਨੀ ਨਾਲ ਸੁਰੱਖਿਆ ਕਰਕੇ ਤੁਹਾਡੀ ਗੁਪਤਤਾ ਦਾ ਸਨਮਾਨ ਕਰਦੇ ਹਾਂ, ਜੋ ਤੁਸੀਂ ਸਾਨੂੰ ਇਸ ਵੈਬਸਾਈਟ (“ਵੈਬਸਾਈਟ”) ਰਾਹੀਂ ਦਿੰਦੇ ਹੋ। ਅਸੀਂ ਤੁਹਾਡੇ ਦੁਆਰਾ ਸਾਡੇ ‘ਤੇ ਕੀਤੇ ਗਏ ਭਰੋਸੇ ਦੀ ਪ੍ਰਸੰਸਾ ਕਰਦੇ ਹਾਂ। ਤੁਹਾਡੇ ਪ੍ਰਤੀ ਸਾਡੀ ਵਚਨਬੱਧਤਾ ਇਸ ਜਾਣਕਾਰੀ ਨੂੰ ਸਾਵਧਾਨੀ ਨਾਲ ਅਤੇ ਸੰਵੇਦਨਸ਼ੀਲਤਾ ਨਾਲ ਵਰਤਣਾ ਹੈ। ਹੇਠਾਂ ਪ੍ਰਗਟ ਕੀਤਾ ਗਿਆ ਹੈ ਕਿ ਵੈਬਸਾਈਟ ਕਿਹੜੀ ਜਾਣਕਾਰੀ ਇਕੱਠੀ ਕਰਦੀ ਹੈ ਅਤੇ ਅਸੀਂ ਉਸ ਨਾਲ ਕੀ ਕਰਦੇ ਹਾਂ।
ਵੈਬਸਾਈਟ ਦੀ ਗੁਪਤਤਾ
ਜਦੋਂ ਤੁਸੀਂ ਵੈਬਸਾਈਟ ਨਾਲ ਜੁੜਦੇ ਹੋ, ਤਾਂ ਅਸੀਂ ਤੁਹਾਨੂੰ ਇੰਟਰਨੈੱਟ ਪਹੁੰਚ ਮੁਹੱਈਆ ਕਰਨ ਵਾਲੇ ਕੰਪਿਊਟਰ ਦੇ ਇੰਟਰਨੈੱਟ (IP) ਪਤੇ ਨੂੰ ਪਛਾਣਨ ਦੇ ਸਮਰੱਥ ਹੁੰਦੇ ਹਾਂ। IP ਪਤੇ ਦੀ ਸਾਡੀ ਵਰਤੋਂ ਸਾਡੇ ਸਰਵਰ ਜਾਂ ਕਿਸੇ ਹੋਰ ਤਰ੍ਹਾਂ ਨਾਲ ਸਾਡੀ ਵੈਬਸਾਈਟ ਦੇ ਸੰਚਾਲਨ ਵਿੱਚ ਸਮੱਸਿਆਵਾਂ ਦਾ ਪਤਾ ਕਰਨ ਵਿੱਚ ਸਹਾਇਤਾ ਕਰ ਸਕਦੀ ਹੈ। ਇਸ ਨੂੰ ਜਨਸੰਖਿਆ ਸਬੰਧੀ ਅੰਕੜਿਆਂ ਬਾਰੇ ਵਿਆਪਕ ਜਾਣਕਾਰੀ ਇਕੱਠੀ ਕਰਨ ਲਈ ਵੀ ਵਰਤਿਆ ਜਾ ਸਕਦਾ ਹੈ। ਅਸੀਂ ਤੁਹਾਡੇ IP ਪਤੇ ਨੂੰ ਕਦੇ ਵੀ ਤੁਹਾਡੇ ਨਾਲ ਵਿਅਕਤੀਗਤ ਤੌਰ ‘ਤੇ ਨਹੀਂ ਜੋੜਾਂਗੇ ਅਤੇ ਇਹ ਕਦੇ ਵੀ ਕਿਸੇ ਹੋਰ ਕੰਪਨੀ ਜਾਂ ਸੰਸਥਾ ਨੂੰ ਨਹੀਂ ਦੇਵਾਂਗੇ।
ਹੋਰ ਵੈਬਸਾਈਟਾਂ
ਵੈਬਸਾਈਟ ਵਿੱਚ ਹੋਰਾਂ ਇੰਟਰਨੈੱਟ ਸਾਈਟਾਂ ਦੇ ਲਿੰਕ ਸ਼ਾਮਲ ਹੋ ਸਕਦੇ ਹਨ, ਜਿਹਨਾਂ ਨੂੰ Truth for Today ਦੁਆਰਾ ਸੰਚਾਲਿਤ ਅਤੇ ਨਿਯੰਤ੍ਰਿਤ ਨਹੀਂ ਕੀਤਾ ਜਾਂਦਾ। ਅਸੀਂ ਉਹਨਾਂ ਸਾਈਟਾਂ ਦੀਆਂ ਗੁਪਤਤਾ ਪੱਧਤੀਆਂ ਜਾਂ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹਾਂ ਅਤੇ ਨਹੀਂ ਹੋ ਸਕਦੇ, ਜੋ Truth for Today ਦੀਆਂ ਨਹੀਂ ਹਨ। ਅਸੀਂ ਤੁਹਾਨੂੰ ਉਤਸ਼ਾਹਿਤ ਕਰਦੇ ਹਾਂ ਕਿ ਤੁਸੀਂ ਹਰੇਕ ਉਸ ਵੈਬਸਾਈਟ ਦੀ ਗੁਪਤਤਾ ਨੀਤੀ ਪੜ੍ਹੋ, ਜਿਸ ‘ਤੇ ਤੁਸੀਂ ਜਾਂਦੇ ਹੋ।
ਜਾਣਕਾਰੀ ਦੀ ਵਰਤੋਂ ਅਤੇ ਪ੍ਰਗਟਾਵਾ
ਅਸੀਂ ਉਦੋਂ ਤੱਕ ਨਿੱਜੀ ਤੌਰ ‘ਤੇ ਪਛਾਣੀ ਜਾ ਸਕਣ ਵਾਲੀ ਜਾਣਕਾਰੀ ਇਕੱਠੀ ਨਹੀਂ ਕਰਦੇ, ਜਦੋਂ ਤੱਕ ਤੁਸੀਂ ਇਸਨੂੰ ਕਿਸੇ ਰਜਿਸਟ੍ਰੇਸ਼ਨ ਫਾਰਮ, ਆਰਡਰ ਫਾਰਮ, ਸਰਵੇਖਣ ਫਾਰਮ ‘ਤੇ ਨਹੀਂ ਦਿੰਦੇ ਹੋ ਜਾਂ ਸਾਨੂੰ ਈ-ਮੇਲ ਰਾਹੀਂ ਨਹੀਂ ਭੇਜਦੇ ਹੋ। ਵੈਬਸਾਈਟ ਤੁਹਾਨੂੰ ਸੰਪਰਕ ਜਾਣਕਾਰੀ (ਜਿਵੇਂ ਈ-ਮੇਲ ਪਤਾ ਜਾਂ ਡਾਕ ਜਾ ਪਤਾ), ਵਿੱਤੀ ਜਾਣਕਾਰੀ (ਜਿਵੇਂ ਤੁਹਾਡਾ ਖਾਤਾ ਨੰਬਰ ਜਾਂ ਕ੍ਰੈਡਿਟ ਕਾਰਡ ਨੰਬਰ) ਅਤੇ ਜਨਸੰਖਿਆ ਅੰਕੜਿਆਂ ਸੰਬੰਧੀ ਜਾਣਕਾਰੀ (ਜਿਵੇਂ ਤੁਹਾਡਾ ਜ਼ਿਪ ਕੋਡ ਜਾਂ ਉਮਰ) ਸਾਨੂੰ ਦੇਣ ਲਈ ਕਹਿ ਸਕਦੀ ਹੈ ਜਾਂ ਮੰਗ ਕਰ ਸਕਦੀ ਹੈ। ਅਸੀਂ ਇਸ ਜਾਣਕਾਰੀ ਦੀ ਵਰਤੋਂ ਤੁਹਾਡੇ ਦੁਆਰਾ ਬੇਨਤੀ ਕੀਤੀ ਜਾਣਕਾਰੀ, ਉਤਪਾਦਾਂ ਜਾਂ ਸੇਵਾਵਾਂ ਦੇਣ ਲਈ ਕਰਦੇ ਹਾਂ। ਉਦਾਹਰਨ ਲਈ, ਵਿੱਤੀ ਜਾਣਕਾਰੀ ਤੁਹਾਡੇ ਦੁਆਰਾ ਆਰਡਰ ਕੀਤੇ ਜਾਣ ਵਾਲੇ ਉਤਪਾਦਾਂ ਅਤੇ ਸੇਵਾਵਾਂ ਲਈ ਤੁਹਾਨੂੰ ਬਿਲ ਭੇਜਣ ਲਈ ਵਰਤੀ ਜਾਂਦੀ ਹੈ। ਇਕੱਠੀ ਕੀਤੀ ਗਈ ਕੋਈ ਵੀ ਜਾਣਕਾਰੀ ਮੁੱਖ ਤੌਰ ‘ਤੇ Truth for Today ਦੀ ਅੰਦਰੂਨੀ ਵਰਤੋਂ ਲਈ ਹੈ ਅਤੇ ਤੁਹਾਡੇ ਨਾਮ ਜਾਂ ਡਾਕ ਪਤੇ ਨੂੰ ਛੱਡ ਕੇ, ਜੋ ਤੀਜੀ-ਧਿਰ ਨੂੰ ਉਹਨਾਂ ਕਿਸੇ ਵੀ ਉਤਪਾਦਾਂ ਨੂੰ ਡਾਕ ਰਾਹੀਂ ਭੇਜਣ ਲਈ ਦਿੱਤੀ ਜਾ ਸਕਦੀ ਹੈ, ਜੋ ਤੁਸੀਂ ਵੈਬਸਾਈਟ ਰਾਹੀਂ ਆਰਡਰ ਕੀਤੇ ਹਨ, ਕਿਸੇ ਵੀ ਬਾਹਰਲੇ ਸਮੂਹ ਜਾਂ ਸੰਸਥਾ ਨੂੰ ਉਪਲਬਧ ਨਹੀਂ ਕਰਾਈ ਜਾਂਦੀ ਹੈ।
ਤੁਹਾਡੇ ਕੋਲ ਨਿੱਜੀ ਤੌਰ ‘ਤੇ ਪਛਾਣ ਕਰਨ ਵਾਲੀ ਅਤੇ ਜਨ-ਅੰਕੜਿਆਂ ਸੰਬੰਧੀ ਜਾਣਕਾਰੀ ਦੇਣ ਦੀ ਚੋਣ ਹੈ (ਜਿਵੇਂ ਨਾਮ, ਡਾਕ ਪਤਾ, ਈ-ਮੇਲ ਪਤਾ, ਫੋਨ ਨੰਬਰ ਆਦਿ)। ਅਸੀਂ ਤੁਹਾਨੂੰ ਇਹ ਜਾਣਕਾਰੀ ਪ੍ਰਸਤੁਤ ਕਰਨ ਲਈ ਉਤਸ਼ਾਹਿਤ ਕਰਦੇ ਹਾਂ, ਤਾਂ ਜੋ ਅਸੀਂ ਬਿਹਤਰ ਢੰਗ ਨਾਲ ਇਹ ਸਮਝ ਸਕੀਏ ਕਿ ਸਾਡੇ ਵਰਤੋਂਕਾਰ ਕੌਣ ਹਨ।
ਜੇ ਤੁਸੀਂ ਇਸ ਸਾਈਟ ਨੂੰ ਨਿੱਜੀ ਤੌਰ ‘ਤੇ ਪਛਾਣ ਕਰਨ ਵਾਲੀ ਜਾਣਕਾਰੀ ਦਿੰਦੇ ਹੋ, ਤਾਂ ਅਸੀਂ ਉਸ ਜਾਣਕਾਰੀ ਨੂੰ ਸਕ੍ਰਿਆ ਤੌਰ ‘ਤੇ ਇਕੱਤਰ ਕੀਤੀ ਹੋਰ ਜਾਣਕਾਰੀ ਨਾਲ ਮਿਲਾ ਸਕਦੇ ਹਾਂ, ਜਦੋਂ ਤੱਕ ਕਿ ਅਸੀਂ ਇਕੱਤਰੀਕਰਨ ਕਰਨ ਦੇ ਸਮੇਂ ਕਿਸੇ ਹੋਰ ਪ੍ਰਕਾਰ ਨਾਲ ਵੇਰਵਾ ਨਹੀਂ ਦਿੰਦੇ।
ਅਸੀਂ ਤੁਹਾਡੀ ਨਿੱਜੀ ਤੌਰ ‘ਤੇ ਪਛਾਣ ਕਰਨ ਵਾਲੀ ਜਾਣਕਾਰੀ ਤੀਜੀ-ਧਿਰ ਨੂੰ ਵੀ ਪ੍ਰਗਟ ਕਰ ਸਕਦੇ ਹਾਂ, ਪਰ ਸਿਰਫ:
- ਉਹਨਾਂ ਠੇਕੇਦਾਰਾਂ ਨੂੰ, ਜਿਹਨਾਂ ਤੋਂ ਅਸੀਂ ਆਪਣੇ ਵਪਾਰ ਵਿੱਚ ਸਹਾਇਤਾ ਕਰਨ ਲਈ ਕੰਮ ਲੈਂਦੇ ਹਾਂ (ਜਿਵੇਂ ਖੋਜ ਵਿਕ੍ਰੇਤਾ ਅਤੇ ਤਕਨੀਕੀ ਸਹਾਇਤਾ), ਜਿਸ ਸਥਿਤੀ ਵਿੱਚ ਅਸੀਂ ਅਜਿਹੀਆਂ ਤੀਜੀਆਂ ਧਿਰਾਂ ਤੋਂ ਮੰਗ ਕਰਾਂਗੇ ਕਿ ਉਹ ਇਸ ਜਾਣਕਾਰੀ ਨਾਲ ਇਸ ਗੁਪਤਤਾ ਨੀਤੀ ਦੇ ਮੁਤਾਬਕ ਵਿਹਾਰ ਕਰਨ ਲਈ ਅਤੇ ਉਹਨਾਂ ਹੀ ਉਦੇਸ਼ਾਂ ਲਈ ਇਸਦੀ ਵਰਤੋਂ ਕਰਨ ਲਈ ਸਹਿਮਤੀ ਦੇਣ।
- ਕਾਨੂੰਨੀ ਅਮਲ ਬੇਨਤੀਆਂ ਦਾ ਜਵਾਬ ਦੇਣ ਲਈ ਜਾਂ ਜਿੱਥੇ ਲਾਗੂ ਕਾਨੂੰਨਾਂ, ਅਦਾਲਤੀ ਹੁਕਮਾਂ ਜਾਂ ਸਰਕਾਰੀ ਵਿਨਿਯਮਾਂ ਦੁਆਰਾ ਮੰਗ ਕੀਤੀ ਜਾਏ।
ਇਸ ਗੁਪਤਤਾ ਨੀਤੀ ਵਿੱਚ ਵਿਚਾਰ ਕੀਤੀ ਗਈ ਜਾਣਕਾਰੀ ਦੇ ਇਕੱਤਰੀਕਰਨ, ਵਰਤੋਂ ਅਤੇ ਪ੍ਰਗਟਾਵੇ ਵਿੱਚ ਤੁਹਾਡੇ ਨਿਵਾਸੀ ਦੇਸ਼ ਦੇ ਬਾਹਰ ਸਥਿਤ ਅਧਿਕਾਰ ਖੇਤਰਾਂ ਨੂੰ ਜਾਣਕਾਰੀ ਭੇਜਣਾ ਸ਼ਾਮਲ ਹੋ ਸਕਦਾ ਹੈ, ਜਿੱਥੇ ਹੋ ਸਕਦਾ ਹੈ ਕਿ ਨਿੱਜੀ ਤੌਰ ‘ਤੇ ਪਛਾਣ ਵਾਲੀ ਜਾਣਕਾਰੀ ਦੇ ਸੰਬੰਧ ਵਿੱਚ ਬਰਾਬਰ ਦੇ ਕਾਨੂੰਨ ਨਾ ਹੋਣ। ਇਹ ਜਾਣਕਾਰੀ ਦੇ ਕੇ, ਤੁਸੀਂ ਇਸ ਗੁਪਤਤਾ ਨੀਤੀ ਦੇ ਮੁਤਾਬਕ ਅਜਿਹੇ ਸਥਾਨਾਂਤਰਨਾਂ ਅਤੇ ਪ੍ਰਗਟਾਵਿਆਂ ਲਈ ਸਹਿਮਤੀ ਦਿੰਦੇ ਹੋ।
ਔਨਲਾਈਨ ਟ੍ਰੈਕਿੰਗ
ਸਾਡੀ ਵੈਬਸਾਈਟ ਇਸ ਸਮੇਂ “ਟ੍ਰੈਕ ਨਾ ਕਰੋ” ਸਿਗਨਲਾਂ ਅਤੇ ਇਸ ਵਰਗੀਆਂ ਹੋਰ ਪ੍ਰਕਿਰਿਆਵਾਂ ਦਾ ਜਵਾਬ ਨਹੀਂ ਦਿੰਦੀ। ਜਿਵੇਂ ਕਿ “ਜਾਣਕਾਰੀ ਦੀ ਵਰਤੋਂ ਅਤੇ ਪ੍ਰਗਟਾਵਾ” ਅਤੇ “ਕੂਕੀਜ਼” ਭਾਗ ਵਿੱਚ ਦਿੱਤਾ ਗਿਆ ਹੈ, ਅਸੀਂ ਅਜਿਹਾ ਸਾਫਟਵੇਅਰ ਵਰਤ ਸਕਦੇ ਹਾਂ, ਜੋ ਵੈਬਸਾਈਟ ‘ਤੇ ਤੁਹਾਡੇ ਅਨੁਭਵ ਨੂੰ ਵਧਾਉਣ ਵਿੱਚ ਸਾਡੀ ਸਹਾਇਤਾ ਲਈ ਤੀਜੀ-ਧਿਰ ਦੀਆਂ ਵੈਬਸਾਈਟਾਂ ਜਾਂ ਔਨਲਾਈਨ ਸੇਵਾਵਾਂ ਵਿੱਚ ਤੁਹਾਡੀਆਂ ਗਤੀਵਿਧੀਆਂ ਦਾ ਪਤਾ ਲਗਾ ਸਕਦਾ ਹੈ।
Google Adwords Remarketing- Throughthescriptures.com ਸਾਡੀ ਵੈਬਸਾਈਟ ‘ਤੇ ਵਿਜ਼ਿਟ ਕੀਤੇ ਵਰਤੋਂਕਾਰਾਂ ਲਈ ਤੀਜੀ-ਧਿਰ ਦੀਆਂ ਵੈਬਸਾਈਟਾਂ (Google ਸਮੇਤ) ‘ਤੇ ਇਸ਼ਤਿਹਾਰ ਦੇਣ ਲਈ Google Adwords Remarketing ਸੇਵਾ ਦੀ ਵਰਤੋਂ ਕਰਦੀ ਹੈ। ਇਹ Google ਖੋਜ ਨਤੀਜੇ ਪੰਨੇ ‘ਤੇ ਇੱਕ ਟੈਕਸਟ ਇਸ਼ਤਿਹਾਰ ਜਾਂ Google ਦੇ ਡਿਸਪਲੇ ਨੈੱਟਵਰਕ ਵਿੱਚ ਸ਼ਾਮਲ ਕਿਸੇ ਵੈਬਸਾਈਟ ‘ਤੇ ਇੱਕ ਬੈਨਰ ਇਸ਼ਤਿਹਾਰ ਦੇ ਰੂਪ ਵਿੱਚ ਹੋ ਸਕਦਾ ਹੈ। ਇਹਨਾਂ ਇਸ਼ਤਿਹਾਰਾਂ ਨੂੰ ਪੇਸ਼ ਕਰਨ ਲਈ, Google ਕਿਸੇ ਵਿਅਕਤੀ ਦੀ throughthescriptures.com ‘ਤੇ ਪਿਛਲੀ ਵਿਜ਼ਿਟ ਦੇ ਆਧਾਰ ‘ਤੇ ਕੂਕੀਜ਼ ਦੀ ਵਰਤੋਂ ਕਰਦਾ ਹੈ। ਸਾਡੀ Google Adwords Remarketing ਟ੍ਰੈਕਿੰਗ ਤੋਂ ਬਾਹਰ ਹੋਣ ਲਈ, Google ਦੀਆਂ ਇਸ਼ਤਿਹਾਰ ਸੈਟਿੰਗਾਂ ‘ਤੇ ਜਾਓ।
ਪਹੁੰਚ, ਸੁਧਾਈ ਅਤੇ ਅਪਡੇਟ
ਤੁਹਾਡੀ ਨਿੱਜੀ ਤੌਰ ‘ਤੇ ਪਛਾਣੀ ਜਾ ਸਕਣ ਵਾਲੀ ਜਾਣਕਾਰੀ ਨੂੰ ਸਹੀ, ਨਵਾਂ ਅਤੇ ਪੂਰਾ ਰੱਖਣ ਲਈ, ਕਿਰਪਾ ਕਰਕੇ ਪੂਰੀ ਨਵੀਂ ਸੰਪਰਕ ਜਾਣਕਾਰੀ ਅਤੇ ਨਿੱਜੀ ਤੌਰ ‘ਤੇ ਪਛਾਣੀ ਜਾ ਸਕਣ ਵਾਲੀ ਜਾਣਕਾਰੀ ਨਾਲ ਵੈਬਸਾਈਟ ‘ਤੇ ਉਚਿਤ ਫਾਰਮ ਭਰ ਕੇ Truth for Today ਦੀ ਫਾਈਲ ‘ਤੇ ਆਪਣੀ ਜਾਣਕਾਰੀ ਅਪਡੇਟ ਕਰੋ।
ਡਾਟਾ ਦੀ ਸੁਰੱਖਿਆ
ਅਸੀਂ ਸਾਨੂੰ ਭੇਜੀ ਗਈ ਨਿੱਜੀ ਜਾਣਕਾਰੀ ਨੂੰ ਹਾਨੀ, ਦੁਰਵਰਤੋਂ ਅਤੇ ਅਣਅਧਿਕਾਰਤ ਪਹੁੰਚ, ਪ੍ਰਗਟਾਵੇ, ਬਦਲੀ ਜਾਂ ਨਸ਼ਟ ਹੋਣ ਤੋਂ ਬਚਾਉਣ ਲਈ ਆਮ ਤੌਰ ‘ਤੇ ਸਵੀਕ੍ਰਿਤ ਉਤਯੋਗਿਕ ਮਿਆਰਾਂ ਦੀ ਪਾਲਣਾ ਕਰਦੇ ਹਾਂ, ਸੰਚਾਰ ਦੇ ਦੌਰਾਨ ਅਤੇ ਜਦੋਂ ਅਸੀਂ ਇਸਨੂੰ ਪ੍ਰਾਪਤ ਕਰਦੇ ਹਾਂ, ਦੋਵੇਂ ਸਮਿਆਂ ‘ਤੇ। ਧਿਆਨ ਦਿਓ ਕਿ ਕੋਈ ਵੀ ਇੰਟਰਨੈੱਟ ਸੰਚਾਰ ਕਦੇ ਵੀ ਪੂਰੀ ਤਰ੍ਹਾਂ ਸੁਰੱਖਿਅਤ ਜਾਂ ਤਰੁੱਟੀ-ਮੁਕਤ ਨਹੀਂ ਹੁੰਦਾ। ਖ਼ਾਸ ਕਰਕੇ, ਇਸ ਸਾਈਟ ਨੂੰ ਜਾਂ ਇਸ ਤੋਂ ਭੇਜੀ ਗਈ ਈ-ਮੇਲ ਸੁਰੱਖਿਅਤ ਨਹੀਂ ਹੋ ਸਕਦੀ। ਇਸ ਲਈ, ਜਦਕਿ ਅਸੀਂ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਕਰਨ ਲਈ ਵਿਵਸਾਇਕ ਤੌਰ ‘ਤੇ ਸਵੀਕਾਰਯੋਗ ਸਾਧਨਾਂ ਦੀ ਵਰਤੋਂ ਕਰਨ ਦਾ ਯਤਨ ਕਰਦੇ ਹਾਂ, ਫਿਰ ਵੀ ਅਸੀਂ ਇਸਦੀ ਪੂਰੀ ਸੁਰੱਖਿਆ ਦੀ ਗਾਰੰਟੀ ਨਹੀਂ ਦੇ ਸਕਦੇ।
ਤੁਹਾਡੀ ਨਿੱਜੀ ਜਾਣਕਾਰੀ (ਨਾਮ, ਈ-ਮੇਲ ਪਤਾ ਆਦਿ) ਨੂੰ ਅਪਡੇਟ ਕਰਨ ਲਈ ਤੁਹਾਡੇ ਈ-ਮੇਲ ਪਤੇ ਅਤੇ ਪਾਸਵਰਡ ਦੀ ਲੋੜ ਹੋਵੇਗੀ। ਆਪਣਾ ਪਾਸਵਰਡ ਗੁਪਤ ਅਤੇ ਸੁਰੱਖਿਅਤ ਰੱਖੋ; ਇਸਨੂੰ ਕਿਸੇ ਵੀ ਨਾਲ ਸਾਂਝਾ ਨਾ ਕਰੋ। ਜੇ ਵੈਬਸਾਈਟ ‘ਤੇ ਸੁਰੱਖਿਆ ਬਾਰੇ ਤੁਹਾਡੇ ਕੋਈ ਵੀ ਸਵਾਲ ਹਨ, ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ।
ਈ-ਮੇਲਾਂ
ਕੇਵਲ ਉਹੀ ਈ-ਮੇਲਾਂ, ਜੋ ਤੁਸੀਂ Truth for Today ਤੋਂ ਪ੍ਰਾਪਤ ਕਰੋਗੇ, ਸਾਈਟ ‘ਤੇ ਤੁਹਾਡੀ ਗਤੀਵਿਧੀ ‘ਤੇ ਆਧਾਰਿਤ ਹੋਣਗੀਆਂ, ਉਦਾਹਰਨ ਲਈ, ਕੋਈ ਪਾਠਕ੍ਰਮ ਖਰੀਦਣਾ ਜਾਂ ਪੂਰਾ ਕਰਨਾ।
ਕੂਕੀਜ਼
ਇੱਕ ਕੂਕੀ ਇੱਕ ਛੋਟੀ ਜਿਹੀ ਟੈਕਸਟ ਫਾਈਲ ਹੁੰਦੀ ਹੈ, ਜੋ ਰਿਕਾਰਡ-ਰੱਖਣ ਦੇ ਉਦੇਸ਼ਾਂ ਲਈ ਵਰਤੋਂਕਾਰ ਦੇ ਕੰਪਿਊਟਰ ‘ਤੇ ਸਟੋਰ ਕੀਤੀ ਜਾਂਦੀ ਹੈ। ਅਸੀਂ ਵੈਬਸਾਈਟ ‘ਤੇ ਕੂਕੀਜ਼ ਵਰਤਦੇ ਹਾਂ। ਅਸੀਂ ਸਾਡੇ ਦੁਆਰਾ ਕੂਕੀਜ਼ ਵਿੱਚ ਸਟੋਰ ਕੀਤੀ ਜਾਣਕਾਰੀ ਨੂੰ ਤੁਹਾਡੇ ਦੁਆਰਾ ਵੈਬਸਾਈਟ ‘ਤੇ ਹੋਣ ਵੇਲੇ ਪ੍ਰਸਤੁਤ ਕੀਤੀ ਕਿਸੇ ਵੀ ਨਿੱਜੀ ਤੌਰ ‘ਤੇ ਪਛਾਣੀ ਜਾ ਸਕਣ ਵਾਲੀ ਜਾਣਕਾਰੀ ਨਾਲ ਨਹੀਂ ਜੋੜਦੇ।
ਅਸੀਂ ਸਥਾਈ ਕੂਕੀਜ਼ ਦੀ ਵਰਤੋਂ ਕਰਦੇ ਹਾਂ। ਇੱਕ ਸਥਾਈ ਕੂਕੀ ਇੱਕ ਵਿਸਤ੍ਰਿਤ ਸਮਾਂ ਮਿਆਦ ਲਈ ਤੁਹਾਡੀ ਹਾਰਡ ਡ੍ਰਾਈਵ ‘ਤੇ ਰਹਿੰਦੀ ਹੈ। ਤੁਸੀਂ ਆਪਣੇ ਇੰਟਰਨੈੱਟ ਬ੍ਰਾਉਜ਼ਰ ਦੀ “ਸਹਾਇਤਾ” ਫਾਈਲ ਵਿੱਚ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਕੇ ਸਥਾਈ ਕੂਕੀਜ਼ ਨੂੰ ਹਟਾ ਸਕਦੇ ਹੋ।
ਜੇ ਤੁਸੀਂ ਕੂਕੀਜ਼ ਨੂੰ ਅਸਵੀਕਾਰ ਕਰਦੇ ਹੋ, ਤਦ ਵੀ ਤੁਸੀਂ ਵੈਬਸਾਈਟ ਦੀ ਵਰਤੋਂ ਕਰ ਸਕਦੇ ਹੋ, ਪਰੰਤੂ ਵੈਬਸਾਈਟ ਦੇ ਕੁਝ ਭਾਗਾਂ ਨੂੰ ਵਰਤਣ ਦੀ ਤੁਹਾਡੀ ਯੋਗਤਾ ਸੀਮਿਤ ਹੋ ਸਕਦੀ ਹੈ। ਉਦਾਹਰਨ ਲਈ, ਕੋਈ ਵਰਤੋਂਕਾਰ ਕੂਕੀਜ਼ ਨੂੰ ਯੋਗ ਬਣਾਏ ਬਿਨਾਂ ਪਾਠਕ੍ਰਮ ਦੀ ਸਮੱਗਰੀ ਵਿੱਚ ਦਾਖਲਾ ਨਹੀਂ ਲੈ ਸਕਦਾ ਜਾਂ ਲੌਗਿਨ ਨਹੀਂ ਕਰ ਸਕਦਾ।
ਗ਼ੈਰ-ਇਲੈਕਟ੍ਰੌਨਿਕ ਸੰਚਾਰ
ਅਸੀਂ ਦੂਜੀਆਂ ਕੰਪਨੀਆਂ ਨੂੰ ਸਾਡੇ ਦੁਆਰਾ ਡਾਕ ਭੇਜਣ ਲਈ ਨਿਯੁਕਤ ਕਰ ਸਕਦੇ ਹਾਂ। ਉਹਨਾਂ ਦੀ ਆਪਣੇ ਕਾਰਜ ਪੂਰੇ ਕਰਨ ਲਈ ਲੋੜੀਂਦੀ ਨਿੱਜੀ ਜਾਣਕਾਰੀ ਤੱਕ ਪਹੁੰਚ ਹੋ ਸਕਦੀ ਹੈ, ਪਰ ਉਹ ਇਸ ਨੂੰ ਕਿਸੇ ਵੀ ਹੋਰ ਉਦੇਸ਼ਾਂ ਲਈ ਨਹੀਂ ਵਰਤ ਸਕਦੇ।
ਗੁਪਤਤਾ ਨੀਤੀ ਵਿੱਚ ਤਬਦੀਲੀਆਂ
ਅਸੀਂ ਵੈਬਸਾਈਟ ‘ਤੇ ਦਿੱਤੇ ਕਥਨ ਦਾ ਇੱਕ ਸੋਧਿਆ ਸੰਸਕਰਣ ਪੋਸਟ ਕਰਕੇ ਕਿਸੇ ਵੀ ਸਮੇਂ ਇਸ ਗੁਪਤਤਾ ਨੀਤੀ ਨੂੰ ਸੰਸ਼ੋਧਿਤ ਅਤੇ ਅਪਡੇਟ ਕਰਨ ਦਾ ਹੱਕ ਰਾਖਵਾਂ ਰੱਖਦੇ ਹਾਂ। ਇਸ ਨੀਤੀ ਨੂੰ ਨਿਯਮਿਤ ਤੌਰ ‘ਤੇ ਪੜ੍ਹੋ। ਜੇ ਅਸੀਂ ਨਿੱਜੀ ਤੌਰ ‘ਤੇ ਪਛਾਣੀ ਜਾ ਸਕਣ ਵਾਲੀ ਜਾਣਕਾਰੀ ਨੂੰ ਇਸਦੇ ਇਕੱਤਰ ਕਰਨ ਦੇ ਸਮੇਂ ਦੱਸੇ ਗਏ ਤਰੀਕੇ ਤੋਂ ਕਿਸੇ ਵੱਖਰੇ ਢੰਗ ਨਾਲ ਵਰਤਣ ਦਾ ਫੈਸਲਾ ਕਰਦੇ ਹਾਂ, ਤਾਂ ਅਸੀਂ ਤੁਹਾਨੂੰ ਵੈਬਸਾਈਟ ਦੇ ਮੁੱਖ ਪੰਨੇ ‘ਤੇ ਜਾਂ ਈ-ਮੇਲ ਰਾਹੀਂ ਸੂਚਿਤ ਕਰਾਂਗੇ।
ਸਾਡੇ ਨਾਲ ਸੰਪਰਕ ਕਿਵੇਂ ਕਰਨਾ ਹੈ
Truth for Today ਤੁਹਾਡੀ ਗੁਪਤਤਾ ਦੀ ਸੁਰੱਖਿਆ ਕਰਨ ਲਈ ਵਚਨਬੱਧ ਹੈ। ਕਿਉਂਕਿ ਤੁਹਾਡੀ ਗੁਪਤਤਾ ਦੀ ਸੁਰੱਖਿਆ ਕਰਨਾ ਸਾਡੇ ਲਈ ਲਾਜ਼ਮੀ ਹੈ, ਤੁਸੀਂ ਹਮੇਸ਼ਾ ਗੁਪਤਤਾ ਨੀਤੀ ਦੇ ਸੰਬੰਧ ਵਿੱਚ ਆਪਣੇ ਫ਼ਿਕਰ ਸਾਡੇ ਕੋਲ ਪ੍ਰਸਤੁਤ ਕਰ ਸਕਦੇ ਹੋ। Truth for Today ਸਾਰੇ ਉਚਿਤ ਫ਼ਿਕਰਾਂ ਅਤੇ ਸਵਾਲਾਂ ਦਾ ਜਲਦੀ ਨਾਲ ਜਵਾਬ ਦੇਣ ਦੀ ਕੋਸ਼ਿਸ਼ ਕਰੇਗੀ।
Truth for Today World Mission School, Inc.
P.O. Box 2044
Searcy, Arkansas
72145-2044, U.S.A.