ਜ਼ਰੂਰੀ ਹਦਾਇਤਾਂ
ਸਾਡਾ ਸਕਾਲਰਸ਼ਿਪ ਪ੍ਰੋਗਰਾਮ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਜੋ ਹਰੇਕ ਸਟੂਡੈਂਟ ਨੂੰ ਪੂਰੀ ਬਾਈਬਲ ਦੇ ਵਿੱਚੋਂ ਦੀ ਲੈ ਕੇ ਜਾਂਦਾ ਹੈ। ਹਰ ਸਕਾਲਰਸ਼ਿਪ ਸਟੂਡੈਂਟ ਨੂੰ “ਯਿਸੂ ਦੀ ਜ਼ਿੰਦਗੀ, 1” ਕੋਰਸ ਨਾਲ ਸ਼ੁਰੂਆਤ ਕਰਨੀ ਪਵੇਗੀ।
ਸਾਈਨ ਅੱਪ ਕਿਵੇਂ ਕਰਨਾ ਹੈ:
- ਆਪਣੀ ਭੂਮਿਕਾ ਚੁਣੋ, “ਪ੍ਰਿੰਸੀਪਲ” ਜਾਂ “ਵਿਦਿਆਰਥੀ”
- ਦਾਖ਼ਲਾ ਫਾਰਮ ਭਰੋ ਅਤੇ “Submit” ਬਟਨ ਤੇ ਕਲਿਕ ਕਰੋ
ਅਕਾਊਂਟ ਐਕਟੀਵੇਟ ਹੋਣ ਤੋਂ ਬਾਅਦ, ਤੁਹਾਨੂੰ ਪਹਿਲੇ ਕੋਰਸ “ਯਿਸੂ ਦੀ ਜ਼ਿੰਦਗੀ, 1” ਦੀ ਵੱਲ ਲਿਜਾਇਆ ਜਾਵੇਗਾ। ਜਦੋਂ ਤੁਸੀਂ ਸਫ਼ਲਤਾਪੂਰਵਕ ਆਪਣਾ ਪਹਿਲਾ ਕੋਰਸ ਪੂਰਾ ਕਰ ਲਵੋਗੇ, ਤੁਸੀਂ ਅਗਲੇ ਕੋਰਸ “ਯਿਸੂ ਦੀ ਜ਼ਿੰਦਗੀ, 2” ਵੱਲ ਜਾਣ ਦੇ ਯੋਗ ਹੋਵੋਗੇ।
ਨੋਟ: ਇੱਕ ਵਾਰ ਜਦੋਂ ਤੁਸੀਂ ਪਹਿਲੇ ਕੋਰਸ ਦੇ ਲਈ ਆਪਣਾ ਨਾਮ ਦਰਜ ਕਰਵਾ ਲੈਂਦੇ ਹੋ, ਉਦਾਹਰਣ ਦੇ ਲਈ ਅੰਗ੍ਰੇਜ਼ੀ ਨੂੰ ਹੀ ਲੈ ਲਓ, ਤੁਹਾਨੂੰ ਅੱਗੇ ਦੇ ਕੋਰਸ ਵੀ ਅੰਗ੍ਰੇਜ਼ੀ ਵਿੱਚ ਹੀ ਕਰਨੇ ਪੈਣਗੇ। ਜੇਕਰ ਤੁਸੀਂ ਇੱਕ ਤੋਂ ਵੱਧ ਭਾਸ਼ਾਵਾਂ ਵਿੱਚ ਇਹ ਕੋਰਸ ਕਰਨਾ ਚਾਹੁੰਦੇ ਹੋ, ਤੁਹਾਨੂੰ ਹਰ ਭਾਸ਼ਾ ਦੇ ਲਈ ਇੱਕ ਵੱਖਰਾ ਸਟੂਡੈਂਟ ਅਕਾਊਂਟ ਬਣਾਉਣਾ ਪਵੇਗਾ। ਕਿਰਪਾ ਕਰਕੇ ਨੋਟ ਕਰੋ ਕਿ ਤੁਹਾਡੇ ਕੋਰਸ ਦੀ ਪ੍ਰੋਗਰੈਸ, ਗ੍ਰੇਡਸ ਅਤੇ ਟ੍ਰਾਂਸਕ੍ਰਿਪਟ ਨੂੰ ਇੱਕ ਸਾਥ ਨਹੀਂ ਜੋੜਿਆ ਜਾਵੇਗਾ।