ਇਫਿਸਿਅਨ ਅਤੇ ਫਿਲਿਪਿਅਨ
ਅਫ਼ਸੀਆਂ ਦੇ ਨਾਂਅ ਪੌਲੁਸ ਦੇ ਖ਼ਤ ਵਿਚ ਉਨ੍ਹਾਂ ਵੱਡੀਆਂ ਰੂਹਾਨੀ ਬਰਕਤਾਂ ਬਾਰੇ ਦੱਸਿਆ ਗਿਆ ਹੈ ਜਿਹੜੀਆਂ ਮਸੀਹੀ ਲੋਕਾਂ ਨੂੰ “ਮਸੀਹ ਵਿਚ” ਮਿਲਦੀਆਂ ਹਨ। ਇਹ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਸਾਡੇ ਪ੍ਰਭੂ ਨੂੰ ਪਿਤਾ ਦੇ ਸੱਜੇ ਹੱਥ ਅੱਤ ਉੱਚਿਆਂ ਕੀਤਾ ਗਿਆ ਹੈ ਜਿੱਥੇ ਉਹ ਆਪਣੀ ਕਲੀਸੀਆ ਉੱਤੇ ਸਿਰ ਦੇ ਰੂਪ ਵਿਚ ਹਕੂਮਤ ਕਰਦਾ ਹੈ। ਇਸ ਇੱਕੋ ਦੇਹ ਨੂੰ ਜਿਸ ਵਿਚ ਵੱਖੋ ਵੱਖ ਅੰਗ ਹਨ, ਖ਼ੁਦਾ ਦੀ ਨਕਲ ਕਰਦੀ ਨਿਹਚਾ ਅਤੇ ਜੀਵਨਸ਼ੈਲੀ ਵਿਚ ਇਕ ਹੋਣ ਲਈ ਸੱਦਿਆ ਜਾਂਦਾ ਹੈ। ਖ਼ਤ ਸਾਨੂੰ ਇਹ ਵੀ ਯਾਦ ਦੁਆਉਂਦਾ ਹੈ ਕਿ ਅਸੀਂ ਸਭ ਇਕ ਰੂਹਾਨੀ ਜੰਗ ਵਿਚ ਲੱਗੇ ਹੋਏ ਹਾਂ ਜਿਹਦੇ ਲਈ ਸਾਨੂੰ ਖ਼ੁਦਾ ਦੇ ਹਥਿਆਰਾਂ ਨਾਲ ਲੈਸ ਅਤੇ ਖ਼ਬਰਦਾਰ ਰਹਿਣਾ ਜ਼ਰੂਰੀ ਹੈ।
ਫਿਲਿੱਪੀਆਂ ਦੇ ਨਾਂਅ ਖ਼ਤ ਵਿਚ ਉਨ੍ਹਾਂ ਮਸੀਹੀਆਂ ਨੂੰ ਸ਼ਾਬਾਸ਼ ਦਿੱਤੀ ਗਈ ਹੈ ਜਿਨ੍ਹਾਂ ਇੰਜੀਲ ਦੇ ਪਸਾਰ ਵਿਚ ਸਾਂਝ ਕੀਤੀ ਸੀ। ਨਿਹਚਾਵਾਨਾਂ ਨੂੰ ਪੌਲੁਸ ਦੀ ਚੁਣੌਤੀ ਹੈ ਕਿ ਉਹ ਇੱਕੋ ਆਤਮਾ ਵਿਚ ਇਕ ਹੋ ਕੇ ਸੁਰਗ ਦੇ ਰਾਜ ਦੇ ਲੋਕਾਂ ਦੇ ਰੂਪ ਵਿਚ ਜ਼ਿੰਦਗੀ ਬਸਰ ਕਰਨ। ਇਹ ਏਕਤਾ ਮਸੀਹ ਦੀ ਨਕਲ ਕਰਨ ਨਾਲ ਆਉਂਦੀ ਹੈ ਜਿਸ ਨੇ ਆਪਣੇ ਦੇਹ ਧਾਰਨ ਵਿਚ ਧਰਤੀ ਉੱਤੇ ਹਲੀਮੀ ਦਾ ਨਮੂਨਾ ਪੇਸ਼ ਕੀਤਾ। ਮਸੀਹ ਦੇ ਵਾਂਗ ਹੀ ਸਾਡੇ ਲਈ ਵੀ ਉੱਚਾ ਕੀਤੇ ਜਾਣ ਤੋਂ ਪਹਿਲਾਂ ਦੁੱਖ ਅਤੇ ਸਤਾਅ ਝੱਲਣਾ ਜ਼ਰੂਰੀ ਹੈ।
ਜੇ ਲੌਕਹਾਰਟ ਅਤੇ ਡੇਵਿਡ ਐਲ. ਰੋਪਰ ਨੇ ਇਨ੍ਹਾਂ ਖ਼ਤਾਂ ਦੇ ਚੁਣੌਤੀ ਭਰੇ ਸਫ਼ਰ ਵਿਚ ਆਪਣੇ ਪਾਠਕਾਂ ਨੂੰ ਲਿਜਾਣ ਲਈ ਵਰ੍ਹਿਆਂ ਦੇ ਅਧਿਐਨ ਅਤੇ ਸੇਵਕਾਈ ਵਿੱਚੋਂ ਲਿਆ ਹੈ। ਖ਼ੁਦਾ ਦੇ ਵਚਨ ਦੇ ਸਭ ਸਿਖਿਆਰਥੀਆਂ ਨੂੰ ਇਸ ਕੋਰਸ ਤੋਂ ਲਾਭ ਹੋਵੇਗਾ।