ਲੇਵੀਆਂ ਦੀ ਪੋਥੀ
ਲੇਵੀਆਂ ਦੀ ਪੋਥੀ ਦੀ ਪੁਸਤਕ ਵਿਚ ਖ਼ੁਦਾ ਨੇ ਯਾਜਕਾਈ ਨੂੰ ਕਾਇਮ ਕੀਤਾ ਅਤੇ ਡੇਰੇ ਵਿਚ ਦਿੱਤੀਆਂ ਜਾਣ ਵਾਲੀਆਂ ਵੱਖੋ ਵੱਖ ਕੁਰਬਾਨੀਆਂ ਠਹਿਰਾਈਆਂ। ਮਸੀਹੀ ਲੋਕ ਭਾਵੇਂ ਸ਼ਰ੍ਹਾ ਦੇ ਤਹਿਤ ਨਹੀਂ ਪਰ ਸਾਨੂੰ ਅੱਜ ਖ਼ੁਦਾ ਦੇ ਪਵਿੱਤਰ ਲੋਕ ਬਣਨ ਲਈ ਸੱਦਿਆ ਜਾਂਦਾ ਹੈ। ਪੁਰਾਣੇ ਨੇਮ ਵਿਚਲੀ ਕੁਰਬਾਨੀ ਦਾ ਸਿਸਟਮ ਖ਼ੁਦਾ ਦੇ ਸਿੱਧ ਲੇਲੇ ਅਰਥਾਤ ਆਪਣੇ ਪੁੱਤਰ ਯਿਸੂ ਮਸੀਹ ਦੇ ਦਿੱਤੇ ਜਾਣ ਦੀ ਝਲਕ ਸੀ। ਸਾਡੀ ਤਰਫੋ ਉਸ ਦੀ ਕੁਰਬਾਨੀ ਦੇ ਜਵਾਬ ਵਿਚ ਸਾਡੇ ਲਈ ਉਸ ਦੇ ਨਵੇਂ ਨੇਮ ਦੇ ਵਫਾਦਾਰੀ ਨਾਲ ਹੁਕਮ ਮੰਨਣਾ ਜ਼ਰੂਰੀ ਹੈ। ਕੋਏ ਡੀ. ਰੋਪਰ (Coy D. Roper)