ਮਸੀਹ ਦੀ ਜਿੰਦਗੀ, 1
ਹਰੇਕ ਮਸੀਹੀ ਨੂੰ ਇੰਜੀਲ ਦੇ ਵਿਰਤਾਂਤ ਪੜ੍ਹ ਕੇ ਰੋਮਾਂਚਿਤ ਹੋ ਜਾਣਾ ਚਾਹੀਦਾ ਹੈ। ਯਿਸੂ ਦੀ ਜ਼ਿੰਦਗੀ ਦੀਆਂ ਘਟਨਾਵਾਂ ਨੂੰ ਉਸ ਸਮੇਂ ਦੀ ਤਰਤੀਬ ਵਿਚ ਰੱਖ ਕੇ ਜਿਸ ਦੌਰਾਨ ਓਹ ਵਾਪਰੀਆਂ ਸਨ, ਡੇਵਿਡ ਐਲ. ਰੋਪਰ ਸਾਨੂੰ ਇੱਕ ਸਿੱਖਣ ਵਾਲੇ ਅਨੁਭਵ ਦੇ ਵਿੱਚੋਂ ਦੀ ਲੈ ਕੇ ਜਾਂਦਾ ਹੈ ਜੋ ਸਾਨੂੰ ਯਿਸੂ ਦੀ ਜ਼ਿੰਦਗੀ ਦੇ ਹਰੇਕ ਹਿੱਸੇ ਨੂੰ ਵਿਖਾਉਂਦਾ ਹੈ, ਉਸ ਦੇ ਹਰੇਕ ਸ਼ਬਦ, ਗੱਲਬਾਤ, ਅਤੇ ਕੰਮਾਂ ਅਤੇ ਰੋਜ਼ ਮੱਰਾ ਦੀ ਜ਼ਿੰਦਗੀ ਵਿਚ ਪ੍ਰਾਸੰਗਕਿਤਾ ਨੂੰ ਬਿਆਨ ਕਰਦਾ ਹੈ ਜੋ ਪਾਠਕਾਂ ਨੂੰ ਉਸ ਤਰਾਂ ਦੀ ਜ਼ਿੰਦਗੀ ਜੀਉਣ ਦੀ ਚੁਣੌਤੀ ਦਿੰਦਾ ਹੈ ਜਿਸ ਤਰਾਂ ਦੀ ਜ਼ਿੰਦਗੀ ਯਿਸੂ ਨੇ ਇਸ ਧਰਤੀ ਤੇ ਰਹਿੰਦਿਆਂ ਗੁਜ਼ਾਰੀ ਸੀ। ਰੋਪਰ ਫ਼ਲਸਤੀਨ ਦੇ ਭੂਗੋਲ, ਤੌਰ ਤਰੀਕਿਆਂ ਅਤੇ ਇਸ ਦੇ ਲੋਕਾਂ ਦੇ ਰੀਤੀ ਰਿਵਾਜਾਂ, ਅਤੇ ਉਨ੍ਹਾਂ ਵੱਖ-ਵੱਖ ਕਿਸਮ ਦੇ ਲੋਕਾਂ ਦੇ ਸਮੂਹਾਂ ਦੀਆਂ ਸ਼ਬਦ-ਚਿੱਤਰਾਂ ਨਾਲ ਜੋ ਯਿਸੂ ਦੇ ਇਰਦ ਗਿਰਦ ਰਹਿੰਦੇ ਸਨ ਮਸੀਹ ਦੀ ਜ਼ਿੰਦਗੀ ਨੂੰ ਸਾਡੇ ਦਿਲਾਂ ਵਿੱਚ ਜਗਾਉਂਦਾ ਹੈ। ਇਹ ਕੋਰਸ ਨਾ ਸਿਰਫ਼ ਸਾਡੇ ਲਈ ਉਸ ਸੁਨੇਹੇ ਨੂੰ ਲੈ ਕੇ ਆਉਂਦਾ ਹੈ ਜੋ ਮਸੀਹ ਪਿਤਾ ਵੱਲੋਂ ਸਾਡੇ ਲਈ ਲੈ ਕੇ ਆਇਆ ਸੀ, ਪਰ ਉਨ੍ਹਾਂ ਦ੍ਰਿਸ਼ਾਂ ਅਤੇ ਅਵਾਜ਼ਾਂ, ਧੂੜ ਅਤੇ ਜੀਉਂਦੇ ਹਾਲਾਤ, ਦਿਨ ਅਤੇ ਰਾਤ ਜੋ ਉਸ ਦੀ ਜ਼ਿੰਦਗੀ ਦੇ ਮਾਹੌਲ ਨੂੰ ਬਣਾਉਂਦੇ ਹਨ ਉਨ੍ਹਾਂ ਨੂੰ ਵੀ ਲੈ ਕੇ ਆਉਂਦਾ ਹੈ। ਜਿਹੜਾ ਵੀ ਬੰਦਾ ਇਸ ਕੋਰਸ ਦੀ ਲਿਖਤ ਨੂੰ ਬੜੇ ਵਿਚਾਰਸ਼ੀਲ ਢੰਗ ਨਾਲ ਪੜ੍ਹਦਾ ਹੈ ਉਹ ਪਹਿਲਾਂ ਵਰਗਾ ਬੰਦਾ ਨਹੀਂ ਰਹਿ ਸਕਦਾ। ਉਹ ਯਿਸੂ ਨਾਲ ਚੱਲ ਕੇ, ਉਸ ਦੀਆਂ ਸਿੱਖਿਆਵਾਂ ਨੂੰ ਸੁਣ ਕੇ, ਉਸ ਦੇ ਸਮੇਂ ਦੇ ਲੋਕਾਂ ਨਾਲ ਉਸ ਨੂੰ ਵਿਹਾਰ ਕਰਦਿਆਂ ਵੇਖ ਕੇ, ਅਤੇ ਉਸ ਦੀ ਮੌਤ ਅਤੇ ਜੀ ਉੱਠਣ ਦੀ ਗਵਾਹੀ ਦੇਣ ਤੋਂ ਬਾਅਦ ਬਦਲ ਸਕਦਾ ਹੈ!