ਅਜ਼ਰਾ, ਨਹਮਯਾਹ, ਅਤੇ ਅਸਤਰ
ਬਾਬਲ ਦੀ ਅਸੀਰੀ ਦੇ ਸੱਤਰ ਸਾਲਾਂ ਬਾਅਦ ਬੰਦੀ ਬਣਾਏ ਗਏ ਯਹੂਦੀਆਂ ਦਾ ਇਕ ਬਕੀਆ ਖ਼ੁਦਾ ਦੀ ਹੈਕਲ ਨੂੰ ਬਨਾਉਣ ਲਈ ਯਰੂਸ਼ਲਮ ਵਿਚ ਗਿਆ। ਪਵਿੱਤਰ ਧਰਤੀ ਵਿਚ ਉਸ ਦੇ ਲੋਕਾਂ ਦੇ ਮੁੜ ਵੱਸਣ ਨਾਲ ਅਖ਼ੀਰ ਵਿਚ ਮਸੀਹਾ ਦੇ ਘੱਲੇ ਜਾਣ ਦਾ ਰਾਹ ਤਿਆਰ ਹੋਇਆ।
ਅਜ਼ਰਾ ਦੀ ਕਿਤਾਬ ਜ਼ਰੁੱਬਾਬਲ ਦੀ ਹਕੂਮਤ ਦੌਰਾਨ ਉਸਦੀ ਵਾਪਸੀ ਅਤੇ ਹੈਕਲ ਨੂੰ ਪੂਰਾ ਕਰਨ ਦੇ ਯਹੂਦੀਆਂ ਦੇ ਸੰਘਰਸ਼ਾਂ ਦੀ ਕਹਾਣੀ ਦੱਸਦੀ ਹੈ। ਇਹ ਇਹ ਵੀ ਦੱਸਦੀ ਹੈ ਕਿ ਬਾਅਦ ਵਿਚ ਅਜ਼ਰਾ ਗ੍ਰੰਥੀ ਅਤੇ ਯਾਜਕ ਨੇ ਕਿਵੇਂ ਸਰ੍ਹਾ ਦੀ ਸਿੱਖਿਆ ਦਿੱਤੀ ਅਤੇ ਨੇਮ ਦੇ ਵਫਾਦਾਰ ਬਣੇ ਰਹਿਣ ਲਈ ਕਿਹਾ।
ਹੈਕਲ ਭਾਵੇਂ ਬਣ ਗਈ ਸੀ, ਪਰ ਯਰੂਸ਼ਲਮ ਦੀਆਂ ਕੰਧਾਂ ਅਜੇ ਵੀ ਖੰਡਰ ਪਈਆਂ ਸਨ ਅਤੇ ਸ਼ਹਿਰ ਉੱਤੇ ਬਾਹਰੋਂ ਹਮਲੇ ਦਾ ਖ਼ਤਰਾ ਸੀ। ਨਹਮਯਾਹ ਦੀ ਕਿਤਾਬ ਕੰਧਾਂ ਨੂੰ ਬਨਾਉਣ ਲਈ ਨਹਮਯਾਹ ਦੀ ਵਾਪਸੀ ਬਾਰੇ ਦੱਸਦੀ ਹੈ। ਉਸ ਨੂੰ ਖ਼ੁਦਾ ਨਾਲ ਆਪਣੇ ਨੇਮ ਨੂੰ ਨਵਿਆਉਣ ਵਿਚ ਅਗਵਾਈ ਕਰਦਿਆਂ ਆਪਣੇ ਲੋਕਾਂ ਦੀ ਰੂਹਾਨੀ ਭਲਿਆਈ ਦੀ ਵੀ ਫ਼ਿਕਰ ਸੀ।
ਅਸਤਰ ਦੀ ਕਿਤਾਬ ਤੋਂ ਪਤਾ ਲਗਦਾ ਹੈ ਕਿ ਅਸੀਰੀ ਤੋਂ ਬਾਅਦ ਦੇ ਕਾਲ ਵਿਚ ਯਹੂਦੀਆਂ ਦਾ ਵਜੂਦ ਹੀ ਖ਼ਤਰੇ ਵਿਚ ਪੈ ਗਿਆ ਸੀ। ਰੱਬੀ ਇੰਤਜ਼ਾਮ ਦੇ ਰਾਹੀਂ ਇਕ ਜਵਾਨ ਯਹੂਦਣ ਫ਼ਾਰਸੀ ਹਕੂਮਤ ਦੀ ਮਲਕਾ ਬਣਦੀ ਹੈ। ਉਸ ਦੀ ਬਹਾਦਰੀ ਨਾਲ ਇਕ ਖ਼ਤਰਨਾਕ ਸਾਜ਼ਿਸ਼ ਦਾ ਪਰਦਾਫ਼ਾਸ਼ ਕੀਤਾ ਜਾਂਦਾ ਹੈ ਅਤੇ ਪੂਰੀ ਸਲਤਨਤ ਵਿਚ ਉਸਦੇ ਲੋਕਾਂ ਦੀ ਜਾਨ ਬਚਾਈ ਜਾਂਦੀ ਹੈ। ਕੋਏ ਡੀ. ਰੋਪਰ (Coy D. Roper)