ਉਤਪਤ 23-50
ਇਸ ਕੋਰਸ ਨਾਲ, ਵਿਲੀਅਮ ਡਬਲਿਯੂ. ਗਰਾਸ਼ਮ (William W. Grasham) ਉਤਪਤ ਦੇ ਆਪਣੇ ਵਿਸਤ੍ਰਿਤ ਅਧਿਐਨ ਨੂੰ ਪੂਰਾ ਕਰਦਾ ਹੈ। ਸ਼ੁਰੂਆਤਾਂ ਦੀ ਪੁਸਤਕ ਦੇ ਦੂਜੇ ਹਿੱਸੇ ਵਿਚ, ਉਹ ਅਬਰਾਹਾਮ ਦੇ ਜੀਵਨ ਦੇ ਅੰਤ ਵੱਲੋਂ ਇਸਹਾਕ ਅਤੇ ਯਾਕੂਬ ਦੀਆਂ ਵਾਰਤਾਂ ਵੱਲ ਜਾਂਦਾ ਹੈ। ਫਿਰ ਉਹ ਯੂਸੁਫ਼ ਦੇ ਜੀਵਨ ਦੇ ਬਾਰੇ ਆਇਤ-ਦਰ-ਆਇਤ ਸ਼ਾਨਦਾਰ ਅਧਿਐਨ ਦਿੰਦਾ ਹੈ, ਜੋ ਇਸ ਗੱਲ ਦਾ ਉਦਾਹਰਣ ਦਿੰਦਾ ਹੈ ਕਿ ਪਰਮੇਸ਼ੁਰ ਆਪਣੇ ਉਦੇਸ਼ਾਂ ਦੇ ਅਨੁਸਾਰ ਆਪਣੀਆਂ ਦੈਵੀ ਯੋਜਨਾਵਾਂ ਨੂੰ ਪੂਰਾ ਕਰਦਿਆਂ, ਸਾਰੀਆਂ ਘਟਨਾਵਾਂ ਦੇ ਪਿੱਛੇ ਹਮੇਸ਼ਾ ਹੀ ਪਰਮੇਸ਼ੁਰ ਹੁੰਦਾ ਹੈ।
ਉਤਪਤ ਦੀ ਪੁਸਤਕ ਵਿਚ ਪਰਮੇਸ਼ੁਰ ਦੇ ਸੱਦੇ ਹੋਏ ਲੋਕਾਂ ਦੇ ਇਸ ਇਤਹਾਸ ਵਿਚ ਮੁੱਖ ਵਿਸ਼ੇਸ਼ਤਾ ਪਰਮੇਸ਼ੁਰ ਨਾਲ ਉਨ੍ਹਾਂ ਦਾ ਰਿਸ਼ਤਾ ਹੈ। ਪਰਮੇਸ਼ੁਰ ਦੀਆਂ ਆਪਣੇ ਲੋਕਾਂ ਨਾਲ ਕਰਨੀਆਂ – ਉਸ ਦੀ ਧਾਰਮਿਕਤਾ ਅਤੇ ਕਰੋਧ, ਪ੍ਰਬੰਧ ਅਤੇ ਸਜ਼ਾ ਅਤੇ ਹਰ ਵਾਅਦੇ ਪ੍ਰਤੀ ਉਸ ਦੀ ਵਫ਼ਾਦਾਰੀ – ਉਸ ਦੇ ਰੱਬੀ ਸੁਭਾਅ ਨੂੰ ਪਰਗਟ ਕਰਦੀਆਂ ਹਨ। ਇਹ ਇੱਕੋ ਸੱਚਾ ਪਰਮੇਸ਼ੁਰ ਹੈ ਜੋ ਅੱਜ ਦੇ ਸਮੇਂ ਦੇ ਹਰ ਵਿਅਕਤੀ ਦੇ ਜੀਵਨ ਵਿਚ ਮੁੱਖ ਭੂਮਿਕਾ ਦਾ ਹੱਕਦਾਰ ਹੈ। ਜੋ ਕੋਈ ਵੀ ਭਾਈ ਗਰਾਸ਼ਮ ਨਾਲ ਮਿਲ ਕੇ ਬੜੇ ਧਿਆਨ ਨਾਲ ਇਹਨਾਂ ਵਾਰਤਾਵਾਂ ਤੇ ਨਜ਼ਰ ਮਾਰੇਗਾ ਪਰਮੇਸ਼ੁਰ ਨੂੰ ਬਿਹਤਰ ਢੰਗ ਨਾਲ ਜਾਣ ਲਵੇਗਾ। ਪ੍ਰਸੰਗਿਕਤਾਵਾਂ ਵਿਚ ਉਨ੍ਹਾਂ ਲੋਕਾਂ ਦੇ ਲਈ ਜਿਹੜੇ ਪਰਚਾਰ ਕਰਦੇ ਅਤੇ ਸਿੱਖਿਆ ਦਿੰਦੇ ਹਨ ਪਾਠਾਂ ਨੂੰ ਵਿਸਤਾਰ ਦੇਣ ਦੇ ਲਈ ਵੱਖ-ਵੱਖ ਉਦਾਹਰਣ ਅਤੇ ਉਪਦੇਸ਼ ਹਨ।