ਰਸੂਲਾਂ ਦੇ ਕੰਮ 15—28
ਰਸੂਲਾਂ ਦੇ ਕੰਮ ਪੁਸਤਕ ਆਰੰਭਕ ਮਸੀਹੀਅਤ ਦੇ ਪਹਿਲੇ ਤੀਹ ਸਾਲਾਂ ਨੂੰ ਬਿਆਨ ਕਰਦੀ ਹੈ, ਅਤੇ ਇਸ ਤਰ੍ਹਾਂ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਦਿੱਤੇ ਇਸ ਦੇ ਮਾਰਗ-ਦਰਸ਼ਣ ਦੇ ਦੁਆਰਾ, ਅੱਜ ਦੀ ਕਲੀਸੀਆ ਲਈ ਪਰਮੇਸ਼ੁਰ ਦੀ ਇੱਛਾ ਨੂੰ ਦੱਸਦੀ ਹੈ। ਰਸੂਲਾਂ ਦੇ ਕੰਮ 1—14 ਵਿਚ, ਡੇਵਿਡ ਐਲ. ਰੋਪਰ ਸਾਨੂੰ ਪਹਿਲੀ ਸਦੀ ਦੀ ਕਲੀਸੀਆ ਦੇ ਇਤਿਹਾਸ ਵਿੱਚੋਂ ਦੀ ਲੈ ਕੇ ਜਾਂਦਾ ਹੈ, ਜਿਸ ਦਾ ਆਰੰਭ ਸਾਡੇ ਮੁਕਤੀਦਾਤਾ ਦੇ ਉੱਪਰ ਉਠਾ ਲਏ ਜਾਣ ਅਤੇ ਅੰਤ ਪੌਲੁਸ ਦੀ ਪਹਿਲੀ ਮਿਸ਼ਨਰੀ ਯਾਤਰਾ ਦੇ ਨਾਲ ਹੁੰਦਾ ਹੈ। ਅਗਲੇ ਕੋਰਸ ਵਿਚ, ਰਸੂਲਾਂ ਦੇ ਕੰਮ 15—28 ਵਿਚ, ਉਹ ਯਰੂਸ਼ਲਮ ਦੀ ਕਾਨਫਰੰਸ ਨਾਲ ਸ਼ੁਰੂ ਕਰਦਾ ਹੈ ਅਤੇ ਆਪਣੇ ਪਾਠਕਾਂ ਨੂੰ ਰੋਮ ਵਿਚ ਪੌਲੁਸ ਦੀ ਸੇਵਕਾਈ ਤੱਕ ਲੈ ਕੇ ਜਾਂਦਾ ਹੈ।