ਪਰਕਾਸ਼ ਦੀ ਪੋਥੀ 1—11
ਪਰਕਾਸ਼ ਦੀ ਪੋਥੀ, ਇਸ ਦੀ ਸਪੱਸ਼ਟ ਅਲੰਕਰਤ ਭਾਸ਼ਾ ਅਤੇ ਅਤੀ ਪ੍ਰਤੀਕਾਤਮਕ ਚਿੰਨ੍ਹਵਾਦ ਦੇ ਨਾਲ, ਸਭ ਤੋਂ ਉੱਤਮ ਮਸੀਹੀ ਵਿਦਵਾਨਾਂ ਨੂੰ ਇਸ ਦੀ ਵਿਆਖਿਆ ਸੰਬੰਧੀ ਚੁਣੌਤੀ ਪੇਸ਼ ਕਰਦੀ ਹੈ। ਫਿਰ ਵੀ, ਡੇਵਿਡ ਐਲ. ਰੋਪਰ ਪਰਕਾਸ਼ ਦੀ ਪੋਥੀ ਤੇ ਤਿਆਰ ਕੀਤੇ ਗਏ ਆਪਣੇ ਦੋ ਸੰਸਕਰਣਾਂ ਵਿੱਚ ਇਸ ਪੁਸਤਕ ਦੇ ਲਈ ਸਭ ਤੋਂ ਵੱਧ ਸਹਾਇਕ ਅਤੇ ਅਸਾਨੀ ਨਾਲ ਸਮਝਣ ਵਾਲੇ ਅਧਿਐਨਾਂ ਵਿੱਚੋਂ ਇੱਕ ਅਧਿਐਨ ਪ੍ਰਦਾਨ ਕਰਦਾ ਹੈ। ਇਸ ਕੋਰਸ ਵਿੱਚ, ਉਹ ਇੱਕ ਰੋਮਾਂਚਕਾਰੀ ਅਧਿਐਨ ਵਿੱਚ 1 ਤੋਂ 11 ਅਧਿਆਵਾਂ ਦਾ ਵਰਣਨ ਕਰਦਾ ਜੋ ਕਿ ਪਾਠਕ ਨੂੰ ਮਸੀਹ ਵਿੱਚ ਜਿੱਤ ਤੇ ਅਨੰਦ ਮਨਾਉਣ ਵੱਲ ਲੈ ਕੇ ਜਾਂਦਾ ਹੈ।
ਰੋਪਰ ਉੱਤਮ ਜਾਣ-ਪਛਾਣ ਨਾਲ ਸ਼ੁਰੂ ਕਰਦਾ ਹੈ ਜੋ ਪਿਛੋਕੜ ਮੁੱਦਿਆਂ, ਵਿਆਖਿਆ ਕਰਨ ਦੇ ਵੱਖ-ਵੱਖ ਤਰੀਕਿਆਂ ਅਤੇ ਚਿੰਨ੍ਹਵਾਦ ਦੀ ਵਿਆਖਿਆ ਕਰਦੀ ਹੈ। ਆਪਣੀਆਂ ਟਿੱਪਣੀਆਂ ਵਿੱਚ, ਉਹ ਆਤਮਿਕ ਪ੍ਰੇਰਣਾ ਤੇ ਜ਼ੋਰ ਦਿੰਦਿਆਂ ਜੋ ਉਨ੍ਹਾਂ ਨੇ ਪੁਸਤਕ ਤੋਂ ਪ੍ਰਾਪਤ ਕੀਤੀ ਹੋਵੇਗੀ, ਪਾਠਕ ਨੂੰ ਪਹਿਲੀ ਸਦੀ ਵਿੱਚ ਸਤਾਏ ਗਏ ਮਸੀਹੀ ਲੋਕਾਂ ਦੇ ਇਤਹਾਸਕ ਹਾਲਾਤਾਂ ਤੇ ਵਿਚਾਰ ਕਰਨ ਦੀ ਚੁਣੌਤੀ ਦਿੰਦਾ ਹੈ। ਰੋਪਰ ਨਿਰਾਧਾਰ ਅਨੁਮਾਨ ਦਾ ਸਾਹਮਣਾ ਵੀ ਕਰਦਾ ਹੈ ਜਿਸ ਨੇ ਅੱਜ ਪਰਕਾਸ਼ ਦੀ ਪੋਥੀ ਨੂੰ ਘੇਰਿਆ ਹੋਇਆ ਹੈ।