ਮੱਤੀ 1—13
ਇੰਜੀਲ ਦੇ ਮੱਤੀ ਦੇ ਵਿਰਤਾਂਤ ਯਿਸੂ ਮਸੀਹ ਦੀ ਜਾਣ-ਪਛਾਣ ਦੇ ਦੁਆਰਾ ਨਵੇਂ ਨੇਮ ਨੂੰ ਖੋਲ੍ਹਦੀ ਹੈ ਜਿਹੜਾ ਪੁਰਾਣੇ ਨੇਮ ਦੇ ਵਾਅਦਿਆਂ ਅਤੇ ਨਬੂਵਤਾਂ ਨੂੰ ਪੂਰਾ ਕਰਨ ਲਈ ਆਇਆ ਸੀ। ਮੱਤੀ ਤੇ ਆਪਣੇ ਅਧਿਐਨ ਦੇ ਪਹਿਲੇ ਅੱਧ ਵਿਚ, ਸੈਲਰਜ਼ ਐਸ. ਕਰੇਨ, ਜੂਨੀਅਰ, ਰਾਜੇ ਦੇ ਜਨਮ ਦੇ ਨੇੜੇ-ਤੇੜੇ ਹੋਣ ਵਾਲੀਆਂ ਘਟਨਾਵਾਂ ਅਤੇ ਆਉਣ ਵਾਲੇ ਰਾਜ ਬਾਰੇ ਉਸ ਦੀਆਂ ਸਿੱਖਿਆਵਾਂ ਦੀ ਸਮੀਖਿਆ ਕਰਦਾ ਹੈ। ਉਹ ਵਿਖਾਉਂਦਾ ਹੈ ਕਿ ਕਿਵੇਂ ਯਿਸੂ ਪ੍ਰਤੀ ਲੋਕਾਂ ਦੀਆਂ ਪ੍ਰਤੀਕ੍ਰਿਆਵਾਂ ਨੇ ਇਕ ਤੁਫ਼ਾਨ ਦਾ ਰੂਪ ਲੈਣਾ ਸ਼ੁਰੂ ਕਰ ਦਿੱਤਾ ਸੀ। ਇਸ ਦੇ ਨਤੀਜਿਆਂ ਬਾਰੇ ਅਗਲੇ ਕੋਰਸ, ਮੱਤੀ 14-28 ਵਿਚ ਜ਼ਿਕਰ ਕੀਤਾ ਗਿਆ ਹੈ।