ਰੋਮੀਆਂ 8—16
ਰੋਮ ਦੇ ਮਸੀਹੀਆਂ ਨੂੰ ਲਿਖੀ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਦਿੱਤੀ ਇਹ ਪੱਤ੍ਰੀ ਵਿਆਖਿਆ ਕਰਦੀ ਹੈ ਕਿ ਮੁਕਤੀ ਨਾ ਤਾਂ ਮੂਸਾ ਦੀ ਸ਼ਰਾ ਦੀ ਆਗਿਆਕਾਰੀ ਕਰਨ ਦੇ ਦੁਆਰਾ ਅਤੇ ਨਾ ਹੀ ਨਿੱਜੀ ਯੋਗਤਾ ਜਾਂ ਭਲਾਈ ਦੇ ਦੁਆਰਾ ਹੈ। ਪੌਲੁਸ ਨੇ ਸਮਝਾਇਆ ਕਿ ਕੋਈ ਵੀ ਬਚਾਇਆ ਜਾ ਸਕਦਾ ਹੈ – ਪਰ ਸਿਰਫ ਪਰਮੇਸ਼ੁਰ ਦੀ ਕਿਰਪਾ ਦੇ ਰਾਹੀਂ ਜਿਹੜੀ ਉਨ੍ਹਾਂ ਉੱਤੇ ਵਰਸਦੀ ਹੈ ਜਿਹੜੇ ਪਰਮੇਸ਼ੁਰ ਦੀ ਆਗਿਆ ਦਾ ਪਾਲਣ ਕਰਦੇ ਅਤੇ ਨਿਹਚਾ ਦੇ ਰਾਹੀਂ ਜੀਉਂਦੇ ਹਨ। ਇਸ ਸੰਦੇਸ਼ ਨੂੰ ਜੋ ਕਿ ਅੱਜ ਦੇ ਲੋਕਾਂ ਲਈ ਬਹੁਤ ਹੀ ਜ਼ਰੂਰੀ ਹੈ ਡੇਵਿਡ ਐਲ. ਰੋਪਰ ਦੁਆਰਾ ਬੜੇ ਹੀ ਧਿਆਨ ਨਾਲ ਸਮੀਖਿਆ ਕਰਦੇ ਹੋਏ ਪੇਸ਼ ਕਰਨ ਦੇ ਲਈ ਉਹ ਤਰੀਕਾ ਅਪਨਾਇਆ ਗਿਆ ਹੈ ਜੋ ਇਸ ਨੂੰ ਸਮਝਣ ਅਤੇ ਦੂਜਿਆਂ ਨਾਲ ਇਸ ਨੂੰ ਸਾਂਝਾ ਕਰਨਾ ਬਹੁਤ ਹੀ ਅਸਾਨ ਬਣਾਉਂਦਾ ਹੈ।