ਇਬਰਾਨੀਆਂ

ਮਸੀਹੀ ਲੋਕਾਂ ਨੂੰ ਯਾਦ ਦੁਆਉਂਦਿਆਂ ਕਿ ਉਨ੍ਹਾਂ ਨੇ ਮਸੀਹ ਨਾਲ ਵਫਾਦਾਰੀ ਦਾ ਅਹਿਦ ਕਿਉਂ ਕੀਤਾ ਹੈ, ਇਬਰਾਨੀਆਂ ਦੀ ਕਿਤਾਬ ਜ਼ਬਰਦਸਤ ਦਲੇਰੀ ਦੰਦੀ ਹੈ। ਮਾਰਟਲ ਪੇਸ ਵਚਨ ਦੀਆਂ ਗਹਿਰਾਈਆਂ ਅਤੇ ਸਹਾਇਕ ਹੋਮੀਲੈਟਿਕ ਟੂਲਾਂ ਜੋ ਜੋੜਦਿਆਂ ਇਬਰਾਨੀਆਂ ਦੇ ਕਿਤਾਬ ਵਿਚਲੇ ਖਜ਼ਾਨੀਆਂ ਵਿੱਚੋਂ ਰਹਿਨੁਮਾਈ ਕਰਦਾ ਹੈ। ਇਹ ਕੋਰਸ ਮਸੀਹ ਦੀ ਤਲਾਸ਼ ਕਰਨ ਵਾਲੀ ਕਿਸੇ ਵੀ ਮੰਡਲੀ ਲਈ ਅਧਾਰ ਹੋਵੇਗਾ।


ਕੋਰਸ ਦੇ ਨਾਲ ਕੀ ਆਉਂਦਾ ਹੈ?

50 ਦਿਨਾਂ ਦੇ ਕੋਰਸ ਵਿੱਚ ਉਹ ਸਭ ਕੁਝ ਆਉਂਦਾ ਹੈ ਜਿਸਦੀ ਤੁਹਾਨੂੰ ਲੋੜ ਹੈ। ਜੇ ਤੁਹਾਨੂੰ ਇਹ ਕੋਰਸ ਪੂਰਾ ਕਰਨ ਲਈ ਹੋਰ ਸਮੇਂ ਦੀ ਲੋੜ ਹੋਵੇ, ਤਾਂ ਤੁਸੀਂ ਆਪਣੇ ਕੋਰਸ ਨੂੰ ਵਾਧੀ 30 ਦਿਨਾਂ ਲਈ ਵਧਾ ਸਕਦੇ ਹੋ। ਕੁਝ ਨਮੂਨਾ ਕੋਰਸ ਸਮੱਗਰੀ ਦੇਖਣ ਲਈ ਇੱਥੇ ਕਲਿਕ ਕਰੋ।

ਡਿਜੀਟਲ ਕਿਤਾਬ

ਕਿਤਾਬ ਇਬਰਾਨੀਆਂ ਜੋ ਕਿ ਮਾਰਟਲ ਪੇਸ ਦੁਆਰਾ ਲਿਖੀ ਗਈ ਹੈ, ਇੱਕ ਡਿਜੀਟਲ ਕਾਪੀ ਕੋਰਸ ਲਈ ਤੁਹਾਡਾ ਅਧਿਆਪਕ ਹੋਵੇਗੀ, ਅਤੇ ਕੋਰਸ ਤੋਂ ਬਾਅਦ ਤੁਸੀਂ ਇਸ ਨੂੰ ਆਪਣੇ ਕੋਲ ਰੱਖ ਸਕਦੇ ਹੋ।

ਪੰਜ ਅਧਿਐਨ ਗਾਈਡਾਂ

ਇਹ ਪੜ੍ਹਨ ਵੇਲੇ ਤੁਹਾਨੂੰ ਜ਼ਿਆਦਾ ਧਿਆਨ ਦੇਣ ਵਾਲੇ ਮੁੱਖ ਸ਼ਬਦ, ਸਿਧਾਂਤ, ਲੋਕ, ਅਤੇ ਸਥਾਨ ਮੁਹੱਈਆ ਕਰ ਕੇ ਟੈਸਟਾਂ ਲਈ ਤਿਆਰੀ ਕਰਨ ਵਿੱਚ ਮਦਦ ਕਰਨਗੇ।

ਛੇ ਟੈਸਟ

ਤੁਹਾਨੂੰ ਅੜਚਣ ਪਾਉਣ ਦੀ ਬਜਾਏ ਤੁਹਾਡੀ ਮਦਦ ਕਰਨ ਲਈ ਤਿਆਰ ਕੀਤੇ ਗਏ, ਹਰੇਕ ਟੈਸਟ ਵਿੱਚ ਪੰਜਾਹ ਪ੍ਰਸ਼ਨ ਸ਼ਾਮਲ ਹਨ ਜੋ ਸੌਂਪੇ ਗਏ ਪੜ੍ਹਨ ਦੇ ਕੰਮ ਵਿੱਚੋਂ ਲਏ ਗਏ ਹਨ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਤੁਸੀਂ ਉਹ ਸਮਝਦੇ ਹੋ ਜੋ ਪੜ੍ਹਾਇਆ ਜਾ ਰਿਹਾ ਹੈ। ਆਖਰੀ ਟੈਸਟ ਵਿਆਪਕ ਹੈ।

ਪੜ੍ਹਨ ਦੀ ਰਫਤਾਰ ਬਾਰੇ ਗਾਈਡ

ਆਪਣੀ ਪੜ੍ਹਨ ਦੀ ਰਫਤਾਰ ਦੀ ਗਾਈਡ ਦੇ ਨਾਲ ਆਪਣੇ ਪੜ੍ਹਨ ਦੇ ਕਾਰਜਕ੍ਰਮ 'ਤੇ ਬਣੇ ਰਹੋ। ਇਹ ਗਾਈਡ ਤੁਹਾਨੂੰ ਦੱਸਦੀ ਹੈ ਕਿ ਕੋਰਸ ਨੂੰ ਇੱਛਿਤ ਸਮੇਂ ਦੇ ਅੰਦਰ ਖ਼ਤਮ ਕਰਨ ਲਈ ਤੁਹਾਨੂੰ ਹਰ ਰੋਜ਼ ਕਿਹੜੇ ਪੰਨੇ ਪੜ੍ਹਨ ਦੀ ਲੋੜ ਹੈ।