1 ਕੋਰੀਨਥਿਆਨ
ਪਹਿਲੀ ਸਦੀ ਦੇ ਕੁਰਿੰਥੁਸ ਵਿਚਲੇ ਮਸੀਹੀਆਂ ਨੂੰ ਲਿਖੇ ਗਏ ਇਸ ਪੱਤਰ ਵਿੱਚ ਪੌਲੁਸ ਨੇ ਅਜਿਹੇ ਪ੍ਰਸ਼ਨਾਂ ਨੂੰ ਉਠਾਇਆ ਜਿਹੜੇ ਕਿਸੇ ਨਾ ਕਿਸੇ ਰੂਪ ਵਿੱਚ ਅੱਜ ਵੀ ਕਲੀਸਿਆ ਨੂੰ ਪਰੇਸ਼ਾਨ ਕਰਦੇ ਰਹਿੰਦੇ ਹਨ। ਡੁਏਨ ਵਾਰਡਨ ਦੁਆਰਾ ਇੱਕ-ਇੱਕ ਆਇਤ ਕਰਕੇ ਪੇਸ਼ ਕੀਤਾ ਗਿਆ ਅਧਿਐਨ ਬਾਈਬਲ ਦੇ ਮੂਲ ਪਾਠ ਵਿਚਲੇ ਔਖੇ ਮਸਲਿਆਂ ਨੂੰ ਸੰਬੋਧਿਤ ਕਰਦਾ ਹੈ ਅਤੇ ਸਾਡੇ ਸਮੇਂ ਵਿੱਚ ਜੀ ਰਹੇ ਮਸੀਹੀਆਂ ਲਈ ਵਿਹਾਰਕ ਗੱਲਾਂ ਪੇਸ਼ ਕਰਦਾ ਹੈ।
ਫੋਟਕਾਂ, ਅਨੈਤਿਕਤਾ, ਡਾਕਟ੍ਰਿਨ ਸਬੰਧੀ ਉਲਝਣ, ਅਤੇ ਦੁਨਿਆਵੀ ਵਿਹਾਰ ਇਸ ਮੰਡਲੀ ਵਿੱਚ ਰੋਗ ਵਾਂਗ ਲੱਗ ਗਏ ਸਨ; ਅਤੇ ਉਨ੍ਹਾਂ ਦੇ ਝਗੜਿਆਂ ਦੀ ਇੱਕ ਜੜ੍ਹ—ਘਮੰਡ—ਅੱਜ ਵੀ ਸਾਡੇ ਵਿਚਕਾਰ ਬਹੁਤਾਤ ਨਾਲ ਪਾਈ ਜਾਂਦੀ ਹੈ। ਪੌਲੁਸ ਜਾਣਦਾ ਸੀ ਕਿ ਮੰਡਲੀ ਵਿਚਲੇ ਸੰਘਰਸ਼ਾਂ ਨੂੰ ਮਿਟਾਉਣ ਦਾ ਇੱਕਮਾਤਰ ਰਾਹ ਪ੍ਰੇਮ ਹੈ, “ਜਿਸ ਨੂੰ ਕਲਪਨਾਵਾਂ ਵਿੱਚੋਂ ਕੱਢ ਕੇ ਅਸਲੀਅਤ ਵਿੱਚ ਲਿਆਇਆ ਜਾਂਦਾ ਹੈ।” ਅਧਿਆਇ 13 ਵਿੱਚ ਆਪਣੀ ਉੱਤਮ ਅਤੇ ਜਾਣਕਾਰੀ ਨਾਲ ਭਰੀ ਚਰਚਾ ਵਿੱਚ ਪੌਲੁਸ ਨੇ ਇਸ ਗੁਣ ਦਾ ਵੇਰਵਾ ਪੇਸ਼ ਕੀਤਾ, ਅਤੇ ਦਰਸਾਇਆ ਕਿ ਮਸੀਹ ਦੇ ਉਸ ਪੈਰੋਕਾਰ ਨੂੰ, ਜਿਹੜਾ ਸੱਚਮੁੱਚ ਪ੍ਰੇਮ ਤੋਂ ਪ੍ਰੇਰਣਾ ਪ੍ਰਾਪਤ ਕਰਦਾ ਹੈ, ਦੂਜਿਆਂ ਨਾਲ ਕਿਹੋ ਜਿਹਾ ਵਿਹਾਰ ਕਰਨਾ ਚਾਹੀਦਾ ਹੈ। ਜਦ ਅੱਜ ਦੇ ਮਸੀਹੀ ਇਸ ਬੰਦ ਵਿੱਚ ਸਿਖਾਏ ਗਏ ਸਿਧਾਂਤਾਂ ਅਨੁਸਾਰ ਜੀਉਣਗੇ, ਤਦ ਅਨੇਕਾਂ ਸਮੱਸਿਆਵਾਂ ਸੁਲਝ ਜਾਣਗੀਆਂ ਅਤੇ ਕਲੀਸਿਯਾ ਪ੍ਰੇਮ ਕਰਨ ਵਾਲੀ ਅਤੇ ਏਕਤਾ ਵਿੱਚ ਰਹਿਣ ਵਾਲੀ ਅਜਿਹੀ ਦੇਹੀ ਬਣ ਜਾਵੇਗੀ ਜਿਸ ਦਾ ਸੁਫਨਾ ਯਿਸੂ ਨੇ ਵੇਖਿਆ ਸੀ ਅਤੇ ਜਿਸ ਨੂੰ ਬਚਾਉਣ ਲਈ ਉਸ ਨੇ ਆਪਣੀ ਜਾਨ ਦਿੱਤੀ ਸੀ।