1 ਅਤੇ 2 ਥੱਸਲੁਨੀਕੀਆਂ
ਥੱਸਲੁਨੀਕੀਆ ਨੂੰ ਲਿਖੀਆਂ ਪੌਲੁਸ ਦੀਆਂ ਪੱਤ੍ਰੀਆਂ ਉਤਸ਼ਾਹ ਭਰੀਆਂ, ਨਿੱਜੀ ਪੱਤ੍ਰੀਆਂ ਹਨ ਜੋ ਕਿ ਉਨ੍ਹਾਂ ਨੌਜਵਾਨ ਮਸੀਹੀ ਲੋਕਾਂ ਨੂੰ ਲਿਖੀਆਂ ਗਈਆਂ ਹਨ ਜਿਨ੍ਹਾਂ ਨੂੰ ਆਪਣੀ ਨਿਹਚਾ ਵਿੱਚ ਮਾਗਰ-ਦਰਸ਼ਨ ਦੀ ਲੋੜ ਸੀ। ਪੌਲੁਸ ਨੇ ਮਸੀਹ ਦੇ ਦੁਬਾਰਾ ਆਉਣ, ਅੰਤ ਦੇ ਸਮਿਆਂ ਅਤੇ ਕਲੀਸੀਆ ਦੇ ਹੋਰ ਅਧਿਆਤਮਕ ਸੰਬੰਧਾਂ ਵਰਗੇ ਮੁੱਦਿਆਂ ਦਾ ਸਾਹਮਣਾ ਕੀਤਾ। ਅਰਲ ਡੀ. ਐਡਵਰਡਜ਼ ਪਾਠਕ ਨੂੰ ਇਨ੍ਹਾਂ ਵਿਸ਼ਿਆਂ ਦੀ ਡੂੰਘੀ ਸਮਝ ਵਿੱਚ ਲੈ ਕੇ ਜਾਂਦਾ ਹੈ ਅਤੇ ਹਰ ਰੋਜ਼ ਦੇ ਲਈ ਮਹੱਤਵਪੂਰਣ ਪ੍ਰਾਸੰਗਿਕਤਾਵਾਂ ਦਾ ਵਰਣਨ ਕਰਦਾ ਹੈ। ਇਹ ਕੋਰਸ ਥੱਸਲੁਨੀਕੀਆਂ ਦੀਆਂ ਪੱਤ੍ਰੀਆਂ ਦੇ ਵਿਅਕਤੀਗਤ ਜਾਂ ਸਮੂਹਿਕ ਬਾਈਬਲ ਅਧਿਐਨ ਨੂੰ ਸੰਪੰਨ ਬਣਾਵੇਗਾ।